ਦੁਰ ਫਿੱਟੇ ਮੂੰਹ! ਬੇਗਾਨੀ ਜਨਾਨੀ ਮਗਰ ਲਗ ਪਿਓ ਨੇ ਆਪਣੇ 2 ਨਿਆਣੇ ਨਾਲ ਦੇਖੋ ਕੀ ਕਰ'ਤਾ |OneIndia Punjabi

2024-02-05 1

ਚੀਨ ਵਿਚ ਇਕ ਪ੍ਰੇਮੀ ਜੋੜੇ ਨੂੰ ਆਪਣੇ ਦੋ ਬੱਚਿਆਂ ਨੂੰ ਉਨ੍ਹਾਂ ਦੇ ਅਪਾਰਟਮੈਂਟ ਬਿਲਡਿੰਗ ਦੀ ਖਿੜਕੀ ਤੋਂ ਬਾਹਰ ਸੁੱਟਣ ਲਈ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਹ ਜੋੜਾ ਇਨ੍ਹਾਂ ਦੋਹਾਂ ਬੱਚਿਆਂ ਤੋਂ ਛੁਟਕਾਰਾ ਪਾ ਕੇ ਨਵਾਂ ਪਰਿਵਾਰ ਸ਼ੁਰੂ ਕਰਨਾ ਚਾਹੁੰਦਾ ਸੀ। ਇਸ ਖੌਫਨਾਕ ਘਟਨਾ ਤੋਂ ਬਾਅਦ ਚੀਨ ਦੇ ਲੋਕ ਗੁੱਸੇ ਵਿਚ ਆ ਗਏ ਸਨ। ਬਾਅਦ 'ਚ ਮਾਮਲੇ ਦੀ ਸੁਣਵਾਈ ਕਰਦੇ ਹੋਏ ਅਦਾਲਤ ਨੇ ਦੋਸ਼ੀ ਝਾਂਗ ਬੋ ਅਤੇ ਉਸ ਦੀ ਪ੍ਰੇਮਿਕਾ ਯੇ ਚੇਂਗਚੇਨ ਨੂੰ ਮੌਤ ਦੀ ਸਜ਼ਾ ਸੁਣਾਈ।ਜਾਣਕਾਰੀ ਅਨੁਸਾਰ, ਚੀਨ ਦੀ ਸੁਪਰੀਮ ਕੋਰਟ ਦੁਆਰਾ ਮੌਤ ਦੀ ਸਜ਼ਾ ਨੂੰ ਮਨਜ਼ੂਰੀ ਦੇਣ ਦੇ ਦੋ ਸਾਲ ਤੋਂ ਵੱਧ ਬਾਅਦ, ਬੁੱਧਵਾਰ ਨੂੰ ਜੋੜੇ ਨੂੰ ਮਾਰੂ ਟੀਕੇ ਦੁਆਰਾ ਮਾਰਿਆ ਗਿਆ। ਅਦਾਲਤ ਨੇ 2020 ਵਿਚ ਝਾਂਗ ਨੂੰ ਆਪਣੇ ਦੋ ਬੱਚਿਆਂ ਨੂੰ 15ਵੀਂ ਮੰਜ਼ਿਲ ਤੋਂ ਇੱਕ ਉੱਚੀ ਅਪਾਰਟਮੈਂਟ ਦੀ ਖਿੜਕੀ ਵਿੱਚੋਂ ਬਾਹਰ ਸੁੱਟਣ ਦਾ ਦੋਸ਼ੀ ਠਹਿਰਾਇਆ ਸੀ, ਜਦੋਂ ਕਿ ਯੇ ਚੇਂਗਚੇਨ ਨੂੰ ਉਸ ਦੇ ਬੁਆਏਫ੍ਰੈਂਡ ਨੂੰ ਬੱਚਿਆਂ ਨੂੰ ਮਾਰਨ ਲਈ ਮਜਬੂਰ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ।
.
.
.
#chinanews #latestnews #punjabnews
~PR.182~

Videos similaires